ਸਹੁਰਾ ਪਰਿਵਾਰ ਨੇ ਵਿਆਹੁਤਾ ਨੂੰ ਘਰ 'ਚ ਕੀਤਾ ਕੈਦ, ਵੇਖੋ ਵੀਡੀਓ - ਸਹੁਰਾ ਪਰਿਵਾਰ
ਅੰਮ੍ਰਿਤਸਰ ਸ਼ਹਿਰ ਵਿੱਚ ਵਿਆਹੀ ਲੜਕੀ ਨਾਲ ਕੁੱਟਮਾਰ ਤੇ ਘਰ 'ਚ ਹੀ ਕੈਦੀ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਰਿਵਾਰ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆ ਸਹੁਰੇ ਪਰਿਵਾਰ ਉਸ ਨੂੰ ਘਰ ਦੇ ਅੰਦਰ ਬੰਦ ਕਰ ਕੇ ਆਪ ਬਾਹਰ ਚਲੇ ਗਏ। ਇੰਨਾ ਹੀ ਨਹੀਂ ਲੜਕੀ ਨਾਲ ਕੁੱਟਮਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀ ਜਾਂਦੀਆਂ ਸਨ। ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਹੋਰ ਦਹੇਜ ਲਿਆਉਣ ਲਈ ਕਿਹਾ ਜਾਂਦਾ ਸੀ ਤੇ ਉਸ ਨਾਲ ਇਸ ਹੱਦ ਤੱਕ ਕੁੱਟਮਾਰ ਕੀਤੀ ਗਈ ਕਿ ਗਰਭ ਵਿੱਚ ਉਸ ਦੇ ਬੱਚੇ ਦੀ ਵੀ ਮੌਤ ਹੋ ਗਈ।