ਜਨਮ ਅਸ਼ਟਮੀ ਨੂੰ ਲੈ ਕੇ ਬਠਿੰਡਾ ਦੇ ਬਾਜ਼ਾਰ ਸਜੇ, ਵੇਖੋ ਵੀਡੀਓ - ਜਨਮ ਅਸ਼ਟਮੀ
ਜਨਮ ਅਸ਼ਟਮੀ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰ ਤੇ ਮੰਦਿਰ ਸਜਾਉਣੇ ਸ਼ੁਰੂ ਕਰ ਦਿੱਤੇ ਹਨ। ਜਨਮ ਅਸ਼ਟਮੀ ਦੇ ਤਿਉਹਾਰ ਤੋਂ ਪਹਿਲਾਂ ਬਠਿੰਡਾ ਦੇ ਬਜ਼ਾਰਾਂ ਦੀ ਸਜਾਵਟ ਵੇਖਣਯੋਗ ਹੈ। ਦੁਕਾਨਾਂ 'ਤੇ ਪਾਲਨੇ, ਬੰਸਰੀਆਂ, ਸੁੰਦਰ ਪੋਸ਼ਾਕਾਂ ਅਤੇ ਹੋਰ ਪੂਜਾ ਪਾਠ ਦਾ ਸਮਾਨ ਖੂਬ ਵਿਕ ਰਿਹਾ ਹੈ।