ਪੰਜਾਬ

punjab

ETV Bharat / videos

ਨਕਲੀ DHOs ਦੇ ਫੋਨ ਦੀ ਘੰਟੀ ਨੇ ਮਚਾਈ ਹਾਹਾਕਾਰ ! - Manufacturers of food and beverages targeted by fake DHOs

By

Published : Apr 19, 2022, 8:33 PM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਵਿੱਚ ਇਨ੍ਹੀਂ ਦਿਨੀਂ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲੇ ਨਕਲੀ ਡੀਐਚਓ ਦੀਆਂ ਫੋਨ ਕਾਲਾਂ ਤੋਂ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਨਕਲੀ ਡੀਐਚਓ ਵੱਲੋਂ ਸ਼ਰ੍ਹੇਆਮ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲਿਆਂ ਨੂੰ ਫੋਨ ਕਰ ਰਿਸ਼ਵਤ ਦੀ ਮੰਗ (Manufacturers of food and beverages targeted by fake DHOs) ਕੀਤੀ ਜਾ ਰਹੀ ਹੈ। ਐਸਐਸਪੀ ਬਠਿੰਡਾ ਨੂੰ ਡੀਐਚਓ ਬਠਿੰਡਾ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਭਗਤਾ ਰਾਮਾਂ ਅਤੇ ਬਠਿੰਡਾ ਸ਼ਹਿਰ ਵਿੱਚੋਂ ਖਾਣ ਪੀਣ ਦੀਆਂ ਵਸਤਾਂ ਬਣਾਉਣ ਵਾਲੇ ਵਪਾਰੀਆਂ ਦੇ ਫੋਨ ਆ ਰਹੇ ਹਨ ਕਿ ਉਨ੍ਹਾਂ ਤੋਂ ਕਿਸੇ ਡੀਐਚਓ ਨੇ ਸੈਂਪਲਿੰਗ ਭਰਨ ਅਤੇ ਛਾਪਾਮਾਰੀ ਕਰਨ ਸਬੰਧੀ ਧਮਕਾਇਆ ਜਾ ਰਿਹਾ ਹੈ ਅਤੇ ਰਿਸ਼ਵਤ ਮੰਗੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਪਾਰੀਆਂ ਵੱਲੋਂ ਨਕਲੀ ਡੀਐਚਓ ਨੂੰ ਪੈਸੇ ਪੇਟੀਐੱਮ ਵੀ ਕਰ ਦਿੱਤੇ ਗਏ ਹਨ। ਇਸ ਸਬੰਧੀ ਡਾ. ਊਸ਼ਾ ਗੋਇਲ ਨੇ ਐਸਐਸਪੀ ਬਠਿੰਡਾ ਨੂੰ ਨਕਲੀ ਡੀਐਚਓ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਲੋਕਾਂ ਤੋਂ ਬਚਣ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਉਨ੍ਹਾਂ ਨੂੰ ਕੋਈ ਫੋਨ ਕਾਲ ਆਉਂਦੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰਨ।

ABOUT THE AUTHOR

...view details