ਪੰਜਾਬ

punjab

ETV Bharat / videos

ਮਾਨਸਾ: ਦੋ ਸ਼ੈਲਰ ਮਾਲਕਾਂ 'ਚ ਚੱਲੀ ਗੋਲੀ, ਦੋ ਜਖ਼ਮੀ - ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ

By

Published : Feb 5, 2021, 10:05 PM IST

ਮਾਨਸਾ: ਕਸਬਾ ਭੀਖੀ ਵਿੱਚ ਦੋ ਸ਼ੈਲਰ ਮਾਲਕਾਂ ਦਰਮਿਆਨ ਪੁਰਾਣੀ ਰੰਜਿਸ਼ ਨੂੰ ਲੈ ਕੇ ਚੱਲੀ ਗੋਲੀ ਵਿੱਚ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਇਆ ਗਿਆ ਹੈ, ਪਰ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਵੱਡੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਜਦੋਂ ਕਿ ਦੂਜੇ ਨੌਜਵਾਨ ਦਾ ਸਰਕਾਰੀ ਹਸਪਤਾਲ ਵਿੱਚ ਇਲਾਜ ਜਾਰੀ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਦੋ ਮਰੀਜ਼ ਆਏ, ਜਿਨ੍ਹਾਂ ਵਿੱਚ ਇੱਕ 18 ਸਾਲ ਦਾ ਹਰਮਨ ਉਰਫ਼ ਰਿੰਵਲ ਅਤੇ ਦੂਸਰਾ 50 ਸਾਲ ਦਾ ਗੁਰਚਰਨ ਸਿੰਘ ਹੈ, ਜਿਸ ਨੂੰ ਹਾਲਤ ਨਾਜ਼ੁਕ ਹੋਣ ਕਾਰਨ ਰੈਫ਼ਰ ਕੀਤਾ ਗਿਆ ਹੈ।

ABOUT THE AUTHOR

...view details