Mansa: ਸਫ਼ਾਈ ਕਾਮਿਆਂ ਦੀ 36 ਵੇ ਦਿਨ ਹੜਤਾਲ ਜਾਰੀ - ਕੱਚੇ ਮੁਲਾਜ਼ਮਾਂ
ਮਾਨਸਾ:ਪੰਜਾਬ ਭਰ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ (Sweepers Strike) 36 ਵੇ ਦਿਨ ਜਾਰੀ ਹੈ।ਮਾਨਸਾ ਵਿਚ ਸਫ਼ਾਈ ਮੁਲਾਜ਼ਮਾਂ (Employees)ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਸਫ਼ਾਈ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।ਇਸ ਮੌਕੇ ਸਫ਼ਾਈ ਮੁਲਾਜਮ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਤੋ ਘੱਟ ਤਨਖਾਹਾਂ ਉਤੇ ਕੰਮ ਕਰ ਰਹੇ ਹਾਂ।ਸਫ਼ਾਈ ਮੁਲਾਜ਼ਮ ਸੁਖਦੇਵ ਸਿੰਘ ਦਾ ਕਹਿਣਾ ਹੈ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 22 ਜੂਨ ਨੂੰ ਪਟਿਆਲਾ ਵਿਖੇ ਬ੍ਰਹਮ ਮਹਿੰਦਰਾ ਦੀ ਕੋਠੀ ਦਾ ਘਿਰਾਉ ਕੀਤਾ ਜਾਵੇ।