ਪੰਜਾਬ

punjab

ETV Bharat / videos

ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਦਿੱਤੀ ਧਮਕੀ ਦੇਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ - ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਕਾਬੂ

By

Published : Sep 7, 2022, 6:49 PM IST

ਮਾਨਸਾ: ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜਰੀਏ ਧਮਕੀਆਂ ਦੇਣ ਵਾਲੇ ਇੱਕ ਸਖਸ਼ ਨੂੰ ਮਾਨਸਾ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ। SSP ਗੌਰਵ ਤੂਰਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਈਮੇਲ ਦੇ ਜਰੀਏ ਨਾਮਲੂਮ ਵਿਅਕਤੀ ਵੱਲੋਂ ਧਮਕੀ ਦੇਣ ਤੋ ਬਾਅਦ ਮਾਮਲਾ ਦਰਜ ਕਰਕੇ ਦਿੱਲੀ ਪੁਲਿਸ ਦੇ ਤਾਲਮੇਲ ਨਾਲ ਮੁਲਜ਼ਮ ਮਹੀਪਾਲ ਵਾਸੀ ਕਾਕੇਲਵ ਫਿਟਕਾਸੀ ਜਿਲ੍ਹਾ ਜੋਧਪੁਰ ਰਾਜਸਥਾਨ ਨੂੰ 2 ਮੋਬਾਇਲ ਫੋਨ ਸਮੇਤ ਦਿੱਲੀ ਦੇ ਬਹਾਦਰਗੜ ਤੋਂ ਗਿ੍ਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ 5 ਦਿਨ੍ਹਾਂ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਨਸਾ ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮਹੀਂਪਾਲ ਨੇ ਏ ਜੇ ਬਿਸ਼ਨੋਈ ਨਾਮ ਤੋਂ ਇੰਸਟਾਗ੍ਰਾਮ ਤੇ ਆਈਡੀ ਬਣਾਈ ਸੀ। ਇਹ ਮੁਲਜ਼ਮ ਜੋ ਸੋਪੂ ਗਰੁੱਪ ਨੂੰ ਫਾਲੋ ਕਰਦਾ ਹੈ, ਜਿਸ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਦੇ ਲਈ ਇੰਸਟਾਗ੍ਰਾਮ ਤੇ ਆਪਣੇ ਫਾਲੋਵਰ ਵਧਾਉਣ ਦੇ ਲਈ ਇਹ ਪੋਸਟ ਪਾਈ। ਉਨ੍ਹਾਂ ਦੱਸਿਆ ਕਿ ਇਸ ਤੇ ਫੇਕ ਤਰੀਕੇ ਦੇ ਨਾਲ ਤਫ਼ਤੀਸ਼ ਕਰਕੇ ਜੋ ਵੀ ਅਸਲੀਅਤ ਸਾਹਮਣੇ ਆਈ ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details