ਕਿਸਾਨਾਂ ਦੀ ਪੰਜਾਬ ਦੇ ਮੰਤਰੀ ਨੂੰ ਚਿਤਾਵਨੀ, ਜਾਣੋ ਕਿਉਂ... - pay wheat bonus
ਮਾਨਸਾ: ਪੰਜਾਬ ਵਿੱਚ ਕਣਕ ਦਾ ਝਾੜ (Wheat yield in Punjab) ਘੱਟ ਨਿਕਲਣ ਦੇ ਕਾਰਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ (Government of Punjab) ਤੋਂ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ ਕੀਤੀ ਜਾ ਰਹੀ ਹੈ। ਜਿਸ ਕਾਰਨ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਬੋਨਸ ਦੇਣ ਦੇ ਲਈ ਕੋਈ ਵੀ ਚੁੱਪੀ ਨਹੀਂ ਖੋਲ੍ਹੀ ਗਈ। ਜਿਸ ਦੇ ਰੋਸ ਵਜੋਂ ਕਿਸਾਨਾਂ ਵੱਲੋਂ 9 ਮਈ ਨੂੰ ਮਾਨਸਾ ਵਿਖੇ ਸਿਹਤ ਮੰਤਰੀ ਦੇ ਘਰ (Home of the Minister of Health) ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਕਿਸਾਨਾਂ ਨੇ ਇਹ ਵੀ ਕਿਹਾ ਹੈ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਕੇਂਦਰ ਸਰਕਾਰ ਖ਼ਿਲਾਫ਼ ਵੀ ਕਿਸਾਨਾਂ ਦਾ ਅੰਦੋਲਨ (Farmers' agitation against the central government) ਜਾਰੀ ਰਹੇਗਾ।