Mansa: ਅਕਾਲੀ ਦਲ ਨੇ ਬੀਸੀ ਵਿੰਗ ਨਾਲ ਕੀਤੀ ਮੁਲਾਕਾਤ - ਫੀਡਬੈਕ
ਮਾਨਸਾ:2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਸਾ ਵਿਚ ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਨੇ ਬੀਸੀ (BC)ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਇਸ ਮੌਕੇ ਹੀਰਾ ਸਿੰਘ ਨੇ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਤੋਂ ਪਾਰਟੀ ਫੀਡਬੈਕ ਲਈ ਅਤੇ ਮੁਸ਼ਕਿਲਾਂ ਸੁਣੀਆਂ।ਅਕਾਲੀ ਆਗੂ ਹੀਰਾ ਸਿੰਘ ਗਾਬੜੀਆ ਨੇ ਵਰਕਰਾਂ ਨੂੰ 2022 ਦੀਆਂ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ।ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵਿਚ ਬੀਸੀ ਵਰਗ ਦਾ ਹਮੇਸ਼ਾਂ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ-ਬਸਪਾ (Akali-BSP) ਦੀ ਗੱਠਜੋੜ ਵਾਲੀ ਸਰਕਾਰ ਬਣੇਗੀ।