ਮਨਪ੍ਰੀਤ ਇਆਲੀ ਦਾ ਵਲਟੋਹਾ ਨੂੰ ਚੈਲੰਜ਼, 'ਦੋਸ਼ ਸਾਬਿਤ ਕਰੋ ਰਾਜਨੀਤੀ ਛੱਡ ਦੇਵਾਂਗਾ' - Manpreet Ayali responded to Virsa Singh Valtoha allegations
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਲਗਾਤਾਰ ਬਗਾਵਤੀ ਸੁਰਾਂ ਤੇਜ਼ ਹੋ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਪਿਛਲੇ ਦਿਨ੍ਹਾਂ ਤੋਂ ਪਾਰਟੀ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ ਜਿਸ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਮਨਪ੍ਰੀਤ ਇਆਲੀ ਤੇ ਵੱਡੇ ਇਲਜ਼ਾਮ ਲਗਾਏ ਹਨ ਜਿਸ ਦਾ ਹੁਣ ਇਆਲੀ ਵੱਲੋਂ ਵਲਟੋਹਾ ਅਤੇ ਪਾਰਟੀ ਨੂੰ ਜਵਾਬ ਦਿੱਤਾ ਗਿਆ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਵੱਲੋਂ ਉਨ੍ਹਾਂ ਤੇ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਹ ਦਿੱਲੀ ਵਿੱਚ ਭਾਜਪਾ ਲੀਡਰਾਂ ਨਾਲ ਮੀਟਿੰਗ ਕਰ ਰਹੇ ਹਨ। ਉਨ੍ਹਾਂ ਵਲਟੋਹਾ ਸਣੇ ਪਾਰਟੀ ਨੂੰ ਚੈਲੰਜ਼ ਕਰਦਿਆਂ ਕਿਹਾ ਕਿ ਜੇ ਕੋਈ ਅਜਿਹਾ ਸਾਬਿਤ ਕਰ ਦੇਵੇਗਾ ਤਾਂ ਉਹ ਸਿਆਸਤ ਛੱਡ ਦੇਣਗੇ। ਇਸਦੇ ਨਾਲ ਹੀ ਉਨ੍ਹਾਂ ਭਾਜਪਾ ਦੇ ਰਾਸ਼ਟਰਪਤੀ ਉਮੀਦਵਾਰ ਨੂੰ ਵੋਟ ਪਾਉਣ ਨੂੰ ਲੈਕੇ ਵੀ ਪਾਰਟੀ ਨੂੰ ਮੁੜ ਘੇਰਿਆ ਹੈ ਅਤੇ ਸਵਾਲ ਖੜ੍ਹੇ ਕੀਤੇ ਹਨ।
Last Updated : Aug 11, 2022, 10:33 PM IST