ਮਨੋਰੰਜਨ ਕਾਲੀਆ ਦਾ ਪੰਜਾਬ ਸਰਕਾਰ ਉੱਤੇ ਨਿਸ਼ਾਨਾ - ਪੁਲਿਸ ਦੇ ਹੌਂਸਲੇ ਪਸਤ
ਜਲੰਧਰ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਰਮਨ ਅਰੋੜਾ ਅਤੇ ਪੁਲਿਸ ਦੇ ਡੀਸੀਪੀ ਨਰੇਸ਼ ਡੋਗਰਾ ਦਾ ਝਗੜਾ ਅਤੇ ਉਸ ਤੋਂ ਬਾਅਦ ਡੀ ਸੀ ਪੀ ਦਾ ਤਬਾਦਲਾ (Transfer of DCP) ਹੁਣ ਰਾਜਨੀਤਕ ਮੋੜ ਲੈਂਦਾ ਜਾ ਰਿਹਾ ਹੈ। ਇਸੇ ਦੇ ਚੱਲਦੇ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ ਜਲੰਧਰ ਵਿੱਚ ਆਏ ਦਿਨ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ (Law and order is deteriorating) ਰਹੀ ਹੈ ਅਤੇ ਹੁਣ ਹਾਲਾਤ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਝਗੜਿਆਂ ਨੂੰ ਵੀ ਵਿਅਕਤੀਗਤ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲੇ ਡੀਸੀਪੀ ਨਾਲ ਇਕ ਦਫ਼ਤਰ ਵਿੱਚ ਮਾਰ ਕੁਟਾਈ ਕੀਤੀ ਗਈ ਅਤੇ ਉਸ ਤੋਂ ਬਾਅਦ ਆਡੀਓ ਵਿੱਚ ਉਨ੍ਹਾਂ ਨੂੰ ਧਮਕਾਇਆ ਗਿਆ ਅਤੇ ਅੰਤ ਵਿਚ ਉਨ੍ਹਾਂ ਦੀ ਬਦਲੀ ਕਰਾ ਦਿੱਤੀ ਗਈ। ਇਸ ਸਭ ਨਾਲ ਸਾਫ ਹੁੰਦਾ ਹੈ ਕਿ ਸਰਕਾਰ ਵਿਅਕਤੀਗਤ ਝਗੜਿਆਂ ਵਿੱਚ ਪੁਲਿਸ ਦੇ ਹੌਂਸਲੇ ਪਸਤ ਕਰ (The morale of the police is low) ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲੇ ਵੀ ਜਲੰਧਰ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਖ਼ਿਲਾਫ਼ ਐਸੀ ਹਰਕਤ ਕਾਰਨ ਹੀ ਪੀ ਸੀ ਐੱਸ ਅਧਿਕਾਰੀਆਂ ਨੇ ਹੜਤਾਲ ਤੱਕ ਜਾਣ ਦਾ ਫ਼ੈਸਲਾ ਲੈ ਲਿਆ ਸੀ .ਹਾਲਾਂਕਿ ਇਸ ਮਾਮਲੇ ਵਿਚ ਬਾਅਦ ਵਿਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ। ਮਨੋਰੰਜਨ ਕਾਲੀਆ ਨੇ ਕਿਹਾ ਕਿ ਅੱਜ ਇਹ ਲੱਗ ਰਿਹਾ ਹੈ ਕਿ ਪੁਲਿਸ ਨੇ ਇਨ੍ਹਾਂ ਰਾਜਨੀਤਕ ਆਕਾਵਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।