ਸਮੇਂ ਦੇ ਬਾਬਰ ਦੀ ਹਾਰ ਤੇ ਭਾਈ ਲਾਲੋ ਦੇ ਵਾਰਿਸਾਂ ਦੀ ਹੋਈ ਜਿੱਤ: ਮਨਜੀਤ ਧਨੇਰ - ਮਨਜੀਤ ਧਨੇਰ ਜੇਲ੍ਹ ਤੋਂ ਰਿਹਾ
ਮਨਜੀਤ ਧਨੇਰ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੌਜੂਦਾ ਸਮੇਂ ਦੇ ਬਾਬਰ ਦੀ ਹਾਰ ਅਤੇ ਭਾਈ ਲਾਲੋ ਦੇ ਵਾਰਿਸਾਂ ਦੀ ਜਿੱਤ ਹੋਈ ਹੈ। ਜ਼ਿਕਰਯੋਗ ਹੈ ਕਿ ਮਨਜੀਤ ਧਨੇਰ ਨੇ ਮਹਿਲ ਕਲਾਂ ਵਿੱਚ 1997 'ਚ ਕਿਰਨਜੀਤ ਕੌਰ ਦੇ ਬਲਾਤਕਾਰ/ਕਤਲ ਮਾਮਲੇ ਵਿੱਚ ਅੱਗੇ ਹੋ ਕੇ ਸੰਘਰਸ਼ ਲੜਿਆ ਸੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਕਰਵਾਈਆਂ ਸਨ।