ਖਸਤਾ ਹਾਲਾਤ ਸੜਕਾਂ ਉੱਤੇ ਬੋਲੇ ਮਨੀਸ਼ ਤਿਵਾੜੀ, ਰੋਡ ਬਣਵਾਉਣਾ ਕੇਂਦਰ ਜਾਂ ਸੂਬਾ ਸਰਕਾਰ ਦਾ ਕੰਮ - roads in anandpur sahib constituency
ਸ੍ਰੀ ਅਨੰਦਪੁਰ ਸਾਹਿਬ ਸੰਸਦ ਮੈਂਬਰ ਮਨੀਸ਼ ਤਿਵਾੜੀ (MP Manish Tiwari) ਵੱਲੋਂ ਹਲਕੇ ਦੀਆਂ ਖਸਤਾ ਹਾਲਤ ਸੜਕਾਂ (roads in sri anandpur sahib) ਦੇ ਸਵਾਲ ਉੱਤੇ ਜਵਾਬ ਦਿੰਦਿਆ ਕਿਹਾ ਕਿ ਟੁੱਟੀਆਂ ਸੜਕਾਂ ਬਣਾਉਣ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਜਿਸ ਕੰਮ ਲਈ ਉਨ੍ਹਾਂ ਨੂੰ ਚੁਣਿਆ ਹੈ, ਉਹ ਉਸ ਨੂੰ ਬਾਖੂਬੀ ਨਿਭਾ ਰਹੇ ਹਨ ਅਤੇ ਲਗਾਤਾਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਂਸਦ ਵਿਚ ਰੱਖ ਰਹੇ ਹਨ। ਮਨੀਸ਼ ਤਿਵਾੜੀ ਗੜ੍ਹਸ਼ੰਕਰ ਦੇ ਨਜਦੀਕ ਪਿੰਡ ਬਗਵਾਈ ਵਿਖੇ ਸਮਾਜਸੇਵੀ ਹਰਵੇਲ ਸਿੰਘ ਸੈਣੀ ਦੇ ਪਿਤਾ ਦੇ ਦਿਹਾਂਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ ਹੋਏ ਸਨ।