ਹੈਰਾਨੀਜਨਕ ! ਕਾਰ ਚਾਲਕ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਕਾਰ ਦੇ ਵੀ ਆਪ-ਪਾਰ ਹੋਈ ਗੋਲੀ - mohali crime news
ਮੁਹਾਲੀ: ਜ਼ਿਲ੍ਹੇ ਦੇ ਸੈਕਟਰ 67 ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਇੱਕ ਵਿਅਕਤੀ ਨੇ ਆਪਣੀ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮੁਹਾਲੀ ਦੇ ਸੈਕਟਰ 67 ਦੀ ਇੱਕ ਸੁਸਾਇਟੀ ਦੇ ਕੋਲ ਸੜਕ ’ਤੇ ਹੀ ਕਾਰ ਚਾਲਕ ਨੇ ਆਪਣੇ ਸਿਰ ’ਤੇ ਗੋਲੀ ਮਾਰ ਲਈ ਜਿਸ ਕਾਰਨ ਗੋਲੀ ਸਿਰ ਤੋਂ ਆਰ ਪਾਰ ਹੁੰਦੀ ਹੋਈ ਪਿਛਲੀ ਸੀਟ ਦਾ ਸੀਸ਼ਾ ਤੋੜਦੇ ਹੋਏ ਬਾਹਰ ਨਿਕਲ ਗਈ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।