40 ਕਿੱਲੋਂ ਚਾਂਦੀ ਸਮੇਤ ਵਿਅਕਤੀ ਕਾਬੂ - Rohtak city of Haryana
ਸੰਗਰੂਰ: ਸਰਕਾਰ ਦੀ ਸਖ਼ਤੀ ਦੇ ਬਾਵਜੂਦ ਸੋਨੇ ਅਤੇ ਚਾਂਦੀ ਦੀ ਨਜਾਇਜ਼ ਤਸਕਰੀ (Illegal smuggling of gold and silver) ਅਜੇ ਵੀ ਜਾਰੀ ਹੈ, ਤਾਜ਼ਾ ਮਾਮਲਾ ਸੰਗਰੂਰ (Sangrur) ਦਾ ਹੈ। ਜਿੱਥੇ ਪੁਲਿਸ ਨੇ ਇੱਕ ਵਿਅਕਤੀ ਨੂੰ 40 ਕਿੱਲੋਂ ਨਾਜਾਇਜ਼ ਚਾਂਦੀ ਸਮੇਤ ਗ੍ਰਿਫ਼ਤਾਰ (Arrested with 40 forts of illicit silver) ਕੀਤਾ ਹੈ। ਇਸ ਮੌਕੇ ਜਾਂਚ ਅਫ਼ਸਰ ਨੇ ਦੱਸਿਆ ਕਿ ਮੁਲਜ਼ਮ ਹਰਿਆਣਾ ਦੇ ਰੋਹਤਕ ਸ਼ਹਿਰ ਤੋਂ ਇਹ ਚਾਂਦੀ (Rohtak city of Haryana) ਲੈ ਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋਣ ਲੱਗਾ ਸੀ, ਹਾਲਾਂਕਿ ਉਹ ਕਾਮਯਾਬ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮੌਕੇ ‘ਤੇ ਇਸ ਦਾ ਕੋਈ ਬਿੱਲ ਨਹੀਂ ਦੇ ਸਕਿਆ। ਪੁਲਿਸ ਨੇ ਮਾਲ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ।