ਆੜ੍ਹਤੀਆਂ ਨੇ ਮੱਕੀ ਦੀ ਬੋਲੀ ਕੀਤੀ ਸ਼ੁਰੂ, ਕਿਹਾ- ਸਰਕਾਰ ਨਾਲ ਸੰਘਰਸ਼ ਰਹੇਗਾ ਜਾਰੀ - ਮੱਕੀ ਦੀ ਬੋਲੀ ਦੀ ਸ਼ੁਰੂਆਤ
ਜਲੰਧਰ: ਫਗਵਾੜਾ ਦੇ ਦਾਣਾ ਮੰਡੀ ਵਿਖੇ ਆੜ੍ਹਤੀਆਂ ਵੱਲੋਂ ਮੱਕੀ ਦੀ ਬੋਲੀ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਜ਼ਿਮੀਂਦਾਰ ਵੀ ਆਪਣੀ ਮੱਕੀ ਟਰਾਲੀਆਂ ਭਰ ਕੇ ਦਾਣਾ ਮੰਡੀ ਵਿਖੇ ਪੁੱਜੇ ਹਨ। ਜਾਣਕਾਰੀ ਦਿੰਦੇ ਹੋਏ ਆੜ੍ਹਤੀਆਂ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਲੜਾਈ ਸਰਕਾਰ ਦੇ ਨਾਲ ਜਾਰੀ ਹੈ ਅਤੇ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਦੇ ਬਾਰੇ ਸੋਚਦੇ ਹੋਏ ਮੱਕੀ ਦੀ ਬੋਲੀ ਦੀ ਸ਼ੁਰੂਆਤ ਕਰ ਦਿੱਤੀ ਹੈ।