ਮੇਲਾ ਮਾਘੀ: ਮੀਂਹ ਨੇ ਅਕਾਲੀ ਦਲ ਨੂੰ ਰੈਲੀ ਦਾ ਸਥਾਨ ਬਦਲਣ ਲਈ ਕੀਤਾ ਮਜਬੂਰ - ਸ਼੍ਰੋਮਣੀ ਅਕਾਲੀ ਦਲ ਦੀ ਮਾਘੀ ਮੇਲੇ ਮੌਕੇ ਕਾਨਫਰੰਸ
ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਮੇਲਾ ਮਾਘੀ ਮੌਕੇ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਨੂੰ ਉਸ ਵੇਲੇ ਭਾਰੀ ਮਾਰ ਪਈ ਜਦੋ ਤੇਜ਼ ਮੀਂਹ ਨੇ ਕਾਨਫਰੰਸ ਵਾਲੀ ਜਗ੍ਹਾ ਪਾਣੀ ਭਰ ਦਿੱਤਾ। ਕਾਨਫਰੰਸ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੌਸਮ ਦੇ ਵਿਗੜੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਹ ਕਾਨਫਰੰਸ 14 ਜਨਵਰੀ ਯਾਨਿ ਅੱਜ ਮਲੋਟ ਰੋਡ ਉੱਪਰ ਸਥਿਤ ਨਰਾਇਣਗੜ੍ਹ ਪੈਲੇਸ ਵਿੱਚ ਕਰਨ ਦਾ ਫ਼ੈਸਲਾ ਲਿਆ ਹੈ।