ਗਣਤੰਤਰ ਦਿਹਾੜੇ ਦੇ ਮੱਦੇਨਜ਼ਰ ਲੁਧਿਆਣਾ ਪੁਲਿਸ ਵੱਲੋਂ ਰੇਲਵੇ ਸਟੇਸ਼ਨ 'ਤੇ ਤਲਾਸ਼ੀ ਮੁਹਿੰਮ - ਲੁਧਿਆਣਾ ਰੇਲਵੇ ਸਟੇਸ਼ਨ
ਲੁਧਿਆਣਾ: ਪੁਲਿਸ ਨੇ ਰੁਟੀਨ ਚੈਕਿੰਗ ਤਹਿਤ ਲੁਧਿਆਣਾ ਰੇਲਵੇ ਸਟੇਸ਼ਨ ਅਤੇ ਲਾਗੇ ਦੇ ਇਲਾਕੇ ਬਾਜ਼ਾਰਾਂ ਦੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਇਸ ਮੁਹਿੰਮ ਦੀ ਅਗਵਾਈ ਲੁਧਿਆਣਾ ਦੇ ਏਸੀਪੀ ਵਰਿਆਮ ਸਿੰਘ ਵੱਲੋਂ ਕੀਤੀ ਗਈ। ਇਸ ਨਾਲ ਜੀਆਰਪੀ ਅਤੇ ਆਰਪੀਐਫ ਦੇ ਅਫ਼ਸਰ ਤੇ ਮੁਲਾਜ਼ਮ ਵੀ ਮੌਜੂਦ ਰਹੇ। ਗਣਤੰਤਰ ਦਿਹਾੜੇ ਨੂੰ ਲੈ ਕੇ ਇਹ ਰੁਟੀਨ ਚੈਕਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਅਤੇ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਇਸ ਕਰਕੇ ਪੁਲਿਸ ਨੇ ਇਹ ਸ਼ਹਿਰ ਦੇ ਵਿੱਚ ਦੌਰਾ ਕੀਤਾ ਗਿਆ।