ਦੋ ਪਰਿਵਾਰਾਂ ਦੀ ਲੜਾਈ ਦੌਰਾਨ ਚੱਲੇ ਇੱਟਾ-ਰੋੜੇ, ਵੀਡੀਓ ਵਾਇਰਲ - Assault
ਲੁਧਿਆਣਾ: ਦੋ ਪਰਿਵਾਰਾਂ ਦੀ ਲੜਾਈ ਦੀ ਵੀਡਿਉ ਸੋਸ਼ਲ ਮੀਡੀਆ (Social Media) ਉਤੇ ਖੂਬ ਵਾਇਰਲ (Viral) ਹੋ ਰਹੀ ਹੈ।ਅੰਮ੍ਰਿਤਪਾਲ ਨਾਂ ਦੇ ਨੌਜਵਾਨ ਵੱਲੋਂ ਪ੍ਰੇਮ ਨਗਰ ਇਲਾਕੇ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਵਿਆਹ ਹੋਇਆ ਸੀ।ਜਿਸ ਤੋਂ ਬਾਅਦ ਬੀਤੀ ਰਾਤ ਕਿਸੇ ਪਾਰਟੀ ਵਿਚ ਜਾਣ ਨੂੰ ਲੈ ਕੇ ਪਰਿਵਾਰ ਵਿਚ ਲੜਾਈ ਝਗੜਾ ਹੋ ਗਿਆ।ਲੜਕੇ ਵਾਲਿਆਂ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਹ ਕੁੜੀ ਨੂੰ ਲੈਣ ਗਏ ਤਾਂ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ (Assault)ਕੀਤੀ ਗਈ।ਕੰਵਲਪਾਲ ਸਿੰਘ ਨੇ ਕਿਹਾ ਹੈ ਕਿ ਮੇਰੇ ਬੇਟੇ ਦੇ ਸੁਹਰੇ ਪਰਿਵਾਰ ਨੇ ਸਾਡੀ ਕੁੱਟਮਾਰ ਕੀਤੀ ਹੈ।ਕੰਵਲਪਾਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।