Ludhiana:ਹੈਰੋਇਨ ਅਤੇ ਡਰੱਗ ਮਨੀ ਸਮੇਤ ਇੱਕ ਕਾਬੂ - Heroin
ਲੁਧਿਆਣਾ: ਐੱਸਟੀਐੱਫ (STF) ਦੀ ਟੀਮ ਨੇ 150 ਗ੍ਰਾਮ ਹੈਰੋਇਨ(Heroin), ਡਰੱਗ ਮਨੀ ਅਤੇ ਬਰੀਜਾ ਕਾਰ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੂੰ 150 ਗ੍ਰਾਮ ਹੈਰੋਇਨ, ਡਰੱਗ ਮਨੀ 2ਲੱਖ 10 ਹਜ਼ਾਰ ਅਤੇ ਬਰੀਜਾ ਕਾਰ (Breeze car) ਸਮੇਤ ਹੁਸ਼ਿਆਰਪੁਰ ਤੋਂ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਬੀਤੀ ਦਿਨੀਂ ਹੁਸ਼ਿਆਰਪੁਰ ਤੋਂ 1 ਕਿਲੋ 980 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਇਹਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉਤੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਹੈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਇਕ ਕਰੋੜ ਦੇ ਲੱਗਪਗ ਦੱਸੀ ਜਾ ਰਹੀ ਹੈ।