ਮਾਨਸਾ ਵਿਚ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੀ ਸੈਕੜੇ ਏਕੜ ਫ਼ਸਲ ਦਾ ਨੁਕਸਾਨ - ਕਿਸਾਨਾਂ ਦੀ ਸੈਕੜੇ ਏਕੜ ਫ਼ਸਲ
ਮਾਨਸਾ: ਪੰਜਾਬ 'ਚ ਦੇਰ ਰਾਤ ਤੋਂ ਹੋ ਰਹੀ ਬਾਰਿਸ਼ ਦੇ ਨਾਲ ਜਿਥੇ ਮਾਨਸਾ ਸ਼ਹਿਰ ਪੂਰਾ ਜਲ ਥਲ ਹੋ ਚੁੱਕਾ ਹੈ। ਉਥੇ ਹੀ ਕਿਸਾਨਾਂ ਦੀਆਂ ਫਸਲਾਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋ ਗਿਆ ਹੈ। ਮਾਨਸਾ ਸ਼ਹਿਰ ਚੋਂ ਲੰਘਣ ਵਾਲੇ ਮੂਸਾ ਰਜਬਾਹੇ ਵਿੱਚ ਦਰਾਰ ਪੈਣ ਕਾਰਨ ਕਿਸਾਨਾਂ ਦੀ ਸੈਕੜੇ ਏਕੜ ਫ਼ਸਲਾਂ ਪਾਣੀ ਵਿੱਚ ਡੁੱਬ ਗਈ ਹੈ। ਜਿਸ ਕਾਰਨ ਗੇਹਲੇ, ਨੰਗਲ ਖੁਰਦ,ਨੰਗਲ ਕਲਾਂ ਤੇ ਜਵਾਹਰਕੇ ਦੇ ਕਿਸਾਨਾਂ ਦੀ ਫ਼ਸਲ ਪਾਣੀ ਵਿੱਚ ਵਹਿ ਗਈ ਹੈ। ਜਿਸ ਵਿੱਚ ਨਰਮਾ ਅਤੇ ਝੋਨੇ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਖਰਾਬ ਹੋ ਚੁੱਕੀ ਫ਼ਸਲ ਦੇ ਲਈ ਮੁਆਵਜੇ ਦੀ ਮੰਗ ਕੀਤੀ ਹੈ ਤੇ ਰਜਬਾਹੇ ਵਿਚੋਂ ਤਰੁੰਤ ਪਾਣੀ ਬੰਦ ਕਰਨ ਦੀ ਮੰਗ ਕੀਤੀ ਗਈ ਹੈ।