ਫਾਜ਼ਿਲਕਾ 'ਚ ਨਿੱਜੀ ਸੰਸਥਾ ਨੇ ਕਰਵਾਇਆ ਲੋਹੜੀ ਪ੍ਰੋਗਰਾਮ - ਲੋਹੜੀ ਪ੍ਰੋਗਰਾਮ
ਇੱਕ ਨਿੱਜੀ ਸੰਸਥਾ ਨੇ ਖੁਸ਼ੀ ਧੀਆਂ ਦੀ ਨਾਂਅ ਦਾ ਲੋਹੜੀ ਪ੍ਰੋਗਰਾਮ ਕਰਵਾਇਆ, ਜਿਸ ਵਿੱਚ ਸੰਸਥਾ ਨੇ 11 ਨਵ ਜਨਮੀਆਂ ਬੱਚੀਆਂ ਦੇ ਪਰਿਵਾਰਾਂ ਨੂੰ ਲੋਹੜੀ ਦੇ ਉਪਹਾਰ ਦੇਕੇ ਸਨਮਾਨਿਤ ਕੀਤਾ। ਉਥੇ ਹੀ ਸੰਸਥਾ ਵਲੋਂ ਕਰਵਾਏ ਗਏ ਇਸ ਕੰਨਿਆ ਲੋਹੜੀ ਸਮਾਰੋਹ ਵਿੱਚ ਫਾਜ਼ਿਲਕਾ ਐਸਡੀਐਮ ਸੁਭਾਸ਼ ਖਟਕ ਵਿਸ਼ੇਸ਼ ਤੌਰ 'ਤੇ ਪਹੁੰਚੇ। ਜਿੱਥੇ ਇਸ ਸਮਾਰੋਹ ਵਿੱਚ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਦੌਰਾਨ ਨੰਨੀਆਂ ਬੱਚੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਸਾਰਿਆਂ ਦਾ ਮਨ ਮੋਹ ਲਿਆ। ਇਸ ਮੌਕੇ ਪਹੁੰਚੇ ਐਸਡੀਐਮ ਸੁਭਾਸ਼ ਖ਼ਟਕ ਨੇ ਸੰਸਥਾ ਵਲੋਂ ਕਰਵਾਏ ਇਸ ਕੰਨਿਆ ਲੋਹੜੀ ਸਮਾਰੋਹ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ।