ਸਿਹਤ ਸਹੂਲਤਾਂ ਦੇ ਸੁਧਾਰ ਲਈ ਸਥਾਨਕ ਲੋਕਾਂ ਨੇ SMO ਨਾਲ ਕੀਤੀ ਮੁਲਾਕਾਤ - SMO ਨਾਲ ਕੀਤੀ ਮੁਲਾਕਾਤ
ਹੁਸ਼ਿਆਰਪੁਰ:ਗੜ੍ਹਸ਼ੰਕਰ ਦੇ ਸਿਵਲ ਹਸਪਤਾਲ (Civil Hospital) ਵਿਚ ਕਾਫੀ ਸਮੇਂ ਤੋਂ ਮਰੀਜ਼ਾਂ ਨੂੰ ਸਹੂਲਤਾਂ ਨਾ ਮਿਲਣ ਕਰਕੇ ਖੱਜਲ-ਖੁਆਰੀ ਹੁੰਦੀ ਸੀ।ਇਸ ਲਈ ਸਥਾਨਕ ਲੋਕਾਂ ਦੇ ਵਫ਼ਦ ਨੇ ਸਿਵਲ ਸਰਜਨ (Civil Surgeon) ਨਾਲ ਮੁਲਾਕਾਤ ਕੀਤੀ ਹੈ।ਇਸ ਮੌਕੇ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਹੈ ਕਿ ਅਸੀਂ ਸਿਵਲ ਸਰਜਨ ਨਾਲ ਮੁਲਾਕਾਤ ਕਰਕੇ ਹਸਪਤਾਲ ਵਿਚ ਪ੍ਰਬੰਧਾਂ ਦੀ ਘਾਟ ਬਾਰੇ ਚਰਚਾ ਕੀਤੀ ਇਸ ਦੌਰਾਨ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਤੋਂ ਸਿਵਲ ਸਰਜਨ ਤੋਂ ਜਾਣੂ ਕਰਵਾਇਆ ਹੈ।ਉਧਰ ਸਿਵਲ ਸਰਜਨ ਨੇ ਭਰੋਸਾ ਦਿੱਤਾ ਹੈ ਕਿ ਹਸਪਤਾਲ ਦੇ ਪ੍ਰਬੰਧਾਂ ਨੂੰ ਦਰੁਸਤ ਕੀਤਾ ਜਾਵੇਗਾ।