ਔਰਤਾਂ ਨੇ ਸ਼ਰਾਬ ਦੇ ਠੇਕੇ ’ਚ ਕੀਤੀ ਭੰਨਤੋੜ, ਕੀਤੀ ਇਹ ਮੰਗ - liquor shop
ਹੁਸ਼ਿਆਰਪੁਰ: ਹਲਕਾ ਮੁਕੇਰੀਆਂ ਦੇ ਪਿੰਡ ਸਿੰਘੋਵਾਲ ਅਤੇ ਬੰਬੋਵਾਲ ਦੀਆਂ ਮਹਿਲਾਵਾਂ ਨੇ ਸਾਂਝੇ ਤੌਰ ’ਤੇ ਠੇਕੇ ਖਿਲਾਫ ਮੋਰਚਾ ਖੋਲ੍ਹਿਆ। ਦੱਸ ਦਈਏ ਕਿ ਮਹਿਲਾਵਾਂ ਨੇ ਇੱਕਠੇ ਹੋ ਕੇ ਪਿੰਡ ਚ ਬਣੇ ਸ਼ਰਾਬ ਦੇ ਠੇਕੇ ’ਚ ਦਾਖਲ ਹੋ ਕੇ ਜਿੱਥੇ ਸ਼ਰਾਬ ਦੀਆਂ ਬੋਤਲਾਂ ਭੰਨ ਦਿੱਤੀਆਂ। ਇਸ ਮੌਕੇ ਮਹਿਲਾਵਾਂ ਨੇ ਕਿਹਾ ਕਿ ਪਿੰਡ ਚ ਨਾਜਾਇਜ਼ ਤੌਰ ’ਤੇ ਇਹ ਠੇਕਾ ਚੱਲਿਆ ਆ ਰਹੀ ਸੀ ਜਿਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਨ੍ਹਾਂ ਦੇ ਘਰਾਂ ਦਾ ਮਾਹੌਲ ਵੀ ਖਰਾਬ ਰਹਿੰਦਾ ਸੀ। ਸ਼ਰਾਬ ਪੀਣ ਕਾਰਨ ਲੜਾਈਆਂ ਹੁੰਦੀਆਂ ਰਹਿੰਦੀਆਂ ਸੀ ਅਤੇ ਪਿੰਡ ਦੇ ਨੌਜਵਾਨ ਵੀ ਵਿਗੜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਸਖਤ ਸੁਰੱਖਿਆ ਨਹੀਂ ਚੁੱਕਿਆ ਗਿਆ ਤਾਂ ਆਉਣ ਵਾਲੇ ਸਮੇਂ ਉਹ ਤਿੱਖਾ ਸੰਘਰਸ਼ ਕਰਨਗੇ।