ਮੈਡੀਕਲ ਸਟਾਫ਼ ਵੱਲੋਂ SDM ਨੂੰ ਦਿੱਤਾ ਮੰਗ ਪੱਤਰ - ਪੰਜਾਬ
ਫਿਰੋਜ਼ਪੁਰ: ਮੈਡੀਕਲ ਪ੍ਰੈਕਟੀਸ਼ਨਰਾਂ (Medical practitioners) ਵੱਲੋਂ ਡਾ ਰਾਕੇਸ਼ ਮਹਿਤਾ ਸਲਾਣੀ ਦੀ ਅਗਵਾਈ ਵਿਚ ਐੱਸਡੀਐੱਮ ਰਣਜੀਤ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਡਾ. ਰਾਕੇਸ਼ ਮਹਿਤਾ ਨੇ ਦੱਸਿਆ ਕਿ ਸਾਡੀ ਸੂਬਾ ਕਮੇਟੀ ਵੱਲੋਂ ਫਿਲਹਾਲ ਪੰਜਾਬ ਦੇ ਬਲਾਕ ਪੱਧਰ ਤੇ ਰੋਸ ਧਰਨੇ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਮੰਗ ਪੱਤਰ ਦੇਣ ਦਾ ਨਿਸ਼ਚਾ ਕੀਤਾ ਗਿਆ ਹੈ। ਡਾਕਟਰ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ (Congress Government)ਬਣਨ ਤੋਂ ਪਹਿਲਾਂ ਸਰਕਾਰ ਦੇ ਮੈਨੀਫੈਸਟੋ ਦੇ ਨੰਬਰ ਸੋਲ਼ਾਂ ਤੇ ਲਿਖਿਆ ਗਿਆ ਸੀ ਕਿ ਮੈਡੀਕਲ ਪ੍ਰੈਕਟੀਸ਼ਨਰਾਂ ਨਾਲ ਜੋ ਵਾਅਦੇ ਕੀਤੇ ਗਏ ਹਨ ਪੂਰਾ ਕੀਤਾ ਜਾਵੇਗਾ ਪਰ ਜੋ ਵਾਅਦਾ ਕੀਤਾ ਗਿਆ ਸੀ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ।