ਨਿੰਬੂਆਂ ਦੀਆਂ ਕੀਮਤਾਂ ਨੇ ਕੀਤੇ ਲੋਕਾਂ ਦੇ ਦੰਦ ਖੱਟੇ - ਨਿੰਬੂਆਂ ਦੀਆਂ ਕੀਮਤਾਂ
ਬਠਿੰਡਾ: ਬਠਿੰਡਾ ਵਿਖੇ ਆਏ ਦਿਨ ਵੱਧ ਰਹੀ ਗਰਮੀ ਨੂੰ ਲੈ ਕੇ ਲੋਕ ਹੋ ਰਹੇ ਹਨ ਪਰੇਸ਼ਾਨ ਹੋ ਰਹੇ ਹਨ। ਜੇਕਰ ਗਰਮੀ ਦੀ ਗੱਲ ਕਰੀਏ ਤਾਂ 40 ਡਿਗਰੀ ਤੋਂ ਉਪਰ ਟੈਂਪਰੇਚਰ ਹੈ, ਜਿਸ ਲਈ ਲੋਕ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਿੰਬੂ ਪਾਣੀ ਦਾ ਪੀਣਾ ਪਸੰਦ ਕਰਦੇ ਹਨ ਪਰ ਇਸ ਵਾਰ ਨਿੰਬੂ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਬਹੁਤ ਪ੍ਰਸ਼ਾਨ ਕੀਤਾ ਹੋਇਆ ਹੈ। ਨਿੰਬੂ ਦੀਆਂ ਵਧਦੀਆਂ ਕੀਮਤਾਂ ਕਾਰਨ ਜੋ ਲੋਕ ਸ਼ਹਿਰਾਂ ਵਿੱਚ ਆਪਣੀ ਰੋਜੀ ਰੋਟੀ ਲਈ ਰੇਹੜੀ ਲਗਾਉਂਦੇ ਸਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜੋ ਲੋਕ ਪਹਿਲਾਂ ਰੇਹੜੀ ਤੇ 2-3 ਗਿਲਾਸ ਪੀਂਦੇ ਸਨ ਹੁਣ ਇੱਕ ਗਲਾਸ ਵੀ ਬੜੀ ਮੁਸ਼ਕਿਲ ਨਾਲ ਪੀਂਦੇ ਹਨ। ਜਿਸ ਕਾਰਨ ਰੇਹੜੀ ਲਗਾਉਣ ਵਾਲਿਆਂ ਤੇ ਵੀ ਬਹੁਤ ਅਸਰ ਪੈ ਰਿਹਾ ਹੈ।