
ਭਾਰਤ-ਚੀਨ ਸਰਹੱਦ 'ਤੇ ਸ਼ਹੀਦ ਹੋਏ ਜਵਾਨਾਂ ਨੂੰ ਲਹਿਰਾਗਾਗਾ ਵਿਖੇ ਦਿੱਤੀ ਗਈ ਸ਼ਰਧਾਂਜਲੀ - india china face off
ਲਹਿਰਾਗਾਗਾ: ਭਾਰਤ ਅਤੇ ਚੀਨ ਸਰਹੱਦ 'ਤੇ ਸ਼ਹਾਦਤ ਦੇ ਜਾਮ ਪੀਣ ਵਾਲੇ ਚਾਰ ਜਵਾਨਾਂ ਨੂੰ ਲਹਿਰਾਗਾਗਾ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬੀਬੀ ਭੱਠਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਾਡੀ ਪਾਰਟੀ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਉੱਥੇ ਹੀ ਸਾਬਕਾ ਫੌਜੀ ਕੈਪਟਨ ਅਮਰਜੀਤ ਸਿੰਘ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।