ਨਸ਼ੀਲੇ ਇੰਜੈਕਸ਼ਨਾਂ ਦੀ ਵੱਡੀ ਖ਼ੇਪ ਬਰਾਮਦ - ਪੱਛਮ ਬੰਗਾਲ
ਪਠਾਨਕੋਟ : ਐਂਟੀ ਨਾਰਕੋਟਿਕ ਸੈੱਲ ਨੇ ਨਸ਼ੀਲੇ ਇੰਜੈਕਸ਼ਨ ਸਮੇਤ ਦੋ ਦਿਨ ਪਹਿਲਾਂ ਫੜੇ ਵਿਅਕਤੀ ਦੀ ਨਿਸ਼ਾਨਦੇਹੀ 'ਤੇ 53,200 ਇੰਜੈਕਸ਼ਨ ਹੋਰ ਬਰਾਮਦ ਕੀਤੇ ਹਨ। ਪੁਲਿਸ ਨੇ ਇਹ ਬਰਾਮਦਗੀ ਜੰਮੂ ਦੇ ਭੱਲਾ ਕਲੋਨੀ ਤੋਂ ਕੀਤੀ ਹੈ, ਜਿਥੋਂ ਪੁਲਿਸ ਨੇ ਇੰਜੈਕਸ਼ਨ ਦੀਆਂ 380 ਬੋਤਲਾਂ ਬਰਾਮਦ ਕੀਤੀਆਂ। ਜਿਨ੍ਹਾਂ ਦੇ ਵਿੱਚੋਂ 53,200 ਇੰਜੈਕਸ਼ਨ ਬਣਾਏ ਜਾਣੇ ਸਨ। ਦੱਸ ਦਈਏ ਕਿ ਦੋ ਦਿਨ ਪਹਿਲਾਂ ਐਂਟੀ ਨਾਰਕੋਟਿਕ ਸੈੱਲ ਵੱਲੋਂ ਮਾਧੋਪੁਰ ਪੰਜਾਬ ਜੰਮੂ ਬਾਰਡਰ ਦੇ ਉੱਪਰੋਂ ਪੱਛਮ ਬੰਗਾਲ ਦੇ ਇੱਕ ਨਿਵਾਸੀ ਦਵਿੰਦਰ ਸਿੰਘ ਨੂੰ ਫੜਿਆ ਸੀ। ਉਸਦੇ ਕੋਲੋਂ 13,300 ਇੰਜੈਕਸ਼ਨ ਬਰਾਮਦ ਕੀਤੇ ਸਨ। ਪੁਲੀਸ ਨੇ ਆਰੋਪੀ ਦੀ ਨਿਸ਼ਾਨਦੇਹੀ 'ਤੇ ਬਾਕੀ ਇੰਜੈਕਸ਼ਨ ਬਰਾਮਦ ਕੀਤੇ ਹਨ।