ਪੰਜਾਬ

punjab

ETV Bharat / videos

ਚਮੋਲੀ 'ਚ ਫਿਰ ਖਿਸਕਿਆ ਪਹਾੜ, ਬਦਰੀਨਾਥ ਹਾਈਵੇਅ 'ਤੇ ਬਲਦੌਦਾ ਨੇੜੇ ਢਿੱਗਾਂ ਡਿੱਗੀਆਂ, ਵੇਖੋ ਵੀਡੀਓ

By

Published : Apr 29, 2022, 1:54 PM IST

ਚਮੋਲੀ 'ਚ ਬਦਰੀਨਾਥ ਹਾਈਵੇਅ 'ਤੇ ਬਲਦੌਦਾ ਨੇੜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ, ਜਿਸ ਕਾਰਨ ਪਹਾੜੀ ਤੋਂ ਭਾਰੀ ਪੱਥਰ ਅਤੇ ਦਰੱਖਤ ਸੜਕ 'ਤੇ ਡਿੱਗ ਗਏ। ਖੁਸ਼ਕਿਸਮਤੀ ਰਹੀ ਕਿ ਜ਼ਮੀਨ ਖਿਸਕਣ ਦੌਰਾਨ ਕੋਈ ਵੀ ਵਾਹਨ ਸੜਕ 'ਤੇ ਨਹੀਂ ਸੀ, ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਦਰਅਸਲ, ਆਲ-ਵੇਦਰ ਰੋਡ ਪ੍ਰੋਜੈਕਟ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦਾ ਖਤਰਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਬਲਦੌਦਾ ਪੁਲ ਨੇੜੇ ਢਿੱਗਾਂ ਡਿੱਗਣ ਕਾਰਨ ਹਾਈਵੇਅ ਪ੍ਰਭਾਵਿਤ ਹੋ ਗਿਆ ਸੀ। ਇਸ ਕਾਰਨ ਬਦਰੀਨਾਥ ਹਾਈਵੇਅ 'ਤੇ ਵਾਹਨਾਂ ਦੀ ਕਤਾਰ ਲੱਗ ਗਈ।

ABOUT THE AUTHOR

...view details