ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਫਰਿਜ਼ਾਂ ਦੀ ਘਾਟ - ਕੋਰੋਨਾ ਦਾ ਕਹਿਰ
ਗੁਰਦਾਸਪੁਰ: ਕੋਰੋਨਾ ਦਾ ਕਹਿਰ ਜਾਰੀ ਹੈ।ਗੁਰਦਾਸਪੁਰ ਵਿਚ ਕੋੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 745 ਹੋ ਗਈ ਹੈ।ਸਿਵਲ ਹਸਪਤਾਲ ਵਿਚ ਮ੍ਰਿਤਕ ਦੀਆਂ ਦੇਹਾਂ ਰੱਖਣ ਵਾਲੀਆਂ ਫਰਿਜ਼ਾਂ (refrigerator) ਦੀ ਘਾਟ ਹੋਣ ਕਰਕੇ ਸਮੱਸਿਆ ਆਉਂਦੀ ਹੈ।ਸਿਵਲ ਹਸਪਤਾਲ (Civil Hospital) ਵਿਚ ਸਿਰਫ ਇਕੋ ਹੀ ਮੋਰਚਰੀ ਹੈ ਜਿਸ ਵਿਚ ਸਿਰਫ 4 ਫਰਿਜ਼ਾ ਹਨ। ਸਿਹਤ ਵਿਭਾਗ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿਵਲ ਹਸਪਤਾਲ ਨੂੰ 6 ਫਰਿਜ਼ ਦਿੱਤੀਆਂ ਜਾਣ। ਇਸ ਬਾਰੇ ਮੈਡੀਕਲ ਅਫ਼ਸਰ ਚੇਤਨਾ ਨੇ ਕਿਹਾ ਹੈ ਕਿ ਮੁਰਦਾਘਰ ਵਿਚ ਸਿਰਫ ਚਾਰ ਫਰਿਜ਼ ਹਨ ਅਤੇ ਰੋਜ਼ 3-4 ਮਰੀਜ਼ਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ 6 ਫਰਿਜ਼ ਹੋਰ ਦਿੱਤੀਆਂ ਜਾਣ।