ਬਠਿੰਡਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਜਨਮਅਸ਼ਟਮੀ ਦਾ ਤਿਉਹਾਰ - janmashtami in Bathinda
ਬਠਿੰਡਾ ਵਿੱਚ ਵੀ ਜਨਮਅਸ਼ਟਮੀ (krishna janmashtami) ਦੇ ਮੌਕੇ ਰੌਣਕ ਮੰਦਰਾਂ ਵਿੱਚ ਦੇਖਣ ਨੂੰ ਮਿਲੀ। ਮੰਦਰਾਂ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਸ਼ਰਧਾਲੂ ਝਾਂਕੀ ਲਗਾਉਣਗੇ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮੰਦਰ ਵਿੱਚ ਝੂਲ ਰਹੇ ਸਨ। ਦੂਜੇ ਪਾਸੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੇ ਕਿਹਾ ਕਿ ਅੱਜ ਜਨਮ ਅਸ਼ਟਮੀ ਦਾ ਤਿਉਹਾਰ ਹੈ ਅਤੇ ਮੈਂ ਇਸ ਮੌਕੇ ਬਠਿੰਡਾ ਵਾਸੀਆਂ, ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।