ਬਠਿੰਡਾ: ਜਨਮ ਅਸ਼ਟਮੀ ਮੌਕੇ ਰੌਸ਼ਨਾਇਆ ਚੇਤੰਨਯ ਗੋੜੀਆ ਮੱਠ, ਵੇਖੋ ਵੀਡੀਓ - ਜਨਮ ਅਸ਼ਟਮੀ
ਬਠਿੰਡਾ ਵਿੱਚ ਸ਼ਹਿਰ ਵਾਸੀਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਚੇਤੰਨਯ ਗੋੜੀਆ ਮੱਠ ਦੇ ਨਾਲ-ਨਾਲ ਹੋਰ ਮੰਦਿਰਾਂ ਵਿੱਚ ਵੀ ਸ਼ਰਧਾਲੂਆਂ ਦੀ ਰੌਣਕ ਲੱਗੀ ਰਹੀ, ਜਿੱਥੇ ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ। ਦੱਸ ਦਈਏ ਕਿ ਬਠਿੰਡਾ ਵਿੱਚ 2 ਦਿਨ ਤੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਮੰਦਰ ਵਿੱਚ ਬਣੀਆਂ ਸੁੰਦਰ ਝਾਕੀਆਂ ਨੂੰ ਵੇਖਣ ਲਈ ਸ਼ਰਧਾਲੂ ਦੂਰੋਂ-ਦੂਰੋਂ ਪਹੁੰਚੇ ਅਤੇ ਕ੍ਰਿਸ਼ਨ ਭਗਵਾਨ ਦਾ ਆਸ਼ੀਰਵਾਦ ਲਿਆ। ਪੁਲਿਸ ਨੇ ਇਸ ਦੇ ਮੱਦੇਨਜ਼ਰ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ।