ਗੰਨੇ ਦਾ ਬਕਾਇਆ ਨਾ ਮਿਲਣ 'ਤੇ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ - hoshiarpur protest news
ਗੰਨੇ ਦਾ ਬਕਾਇਆ ਨਾ ਮਿਲਣ 'ਤੇ ਕਿਸਾਨਾਂ ਨੇ ਮੁਕੇਰੀਆਂ ਵਿੱਚ ਪਗੜੀ ਸੰਭਾਲ ਜੱਟਾ ਦੀ ਵੱਲੋਂ ਐਸਡੀਐਮ ਮੁਕੇਰੀਆਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਸਮੇਂ ਸਿਰ ਇਹ ਪੈਸਾ ਨਹੀਂ ਮਿਲਿਆ ਤਾਂ ਉਹ ਜਲਦੀ ਆਪਣਾ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇ ਖੰਡ ਮਿੱਲ 5 ਨਵੰਬਰ ਤੋਂ ਚਾਲੂ ਨਹੀ ਕੀਤੀ ਗਈ ਤਾਂ ਉਹ ਸੜਕ ਆਵਾਜਾਈ ਨੂੰ ਜਾਮ ਕਰਨਗੇ ਇਸ ਦੇ ਨਾਲ ਨਾਲ ਰੇਲ ਆਵਾਜਾਈ ਵੀ ਬੰਦ ਕਰਨਗੇ ਜਿਸ ਦੀ ਜ਼ਿਮੇਵਾਰ ਖ਼ੁਦ ਪੰਜਾਬ ਸਰਕਾਰ ਹੋਵੇਗੀ।