BKU ਖੋਸਾ ਵੱਲੋਂ ਤਲਵੰਡੀ ਮੋਗਾ ਹਾਈਵੇ 'ਤੇ ਲਗਾਇਆ ਜਾਮ - BKU ਖੋਸਾ
ਫਿਰੋਜ਼ਪੁਰ: ਪੰਜਾਬ ਭਰ ਵਿੱਚ ਬੀਕੇਯੂ ਖੋਸਾ (bku Khosa protest in Ferozepur) ਤੇ ਹੋਰ ਜਥੇਬੰਦੀਆਂ ਵੱਲੋਂ ਅੱਜ ਧਰਨੇ ਦਿੱਤੇ ਗਏ ਤੇ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਜੋ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ। ਜਿਸ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਭਰ ਵਿਚ ਧਰਨੇ ਦਿੱਤੇ ਗਏ ਹਨ ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਮੁੱਦਾ ਪਰਾਲੀ ਦਾ ਹੈ। ਜਿਸ ਦਿ ਜੇ ਸਰਕਾਰ ਭਰਪਾਈ ਕਰੇ ਤੇ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਪਾਣੀ ਵਿਚ ਡੁੱਬ ਚੁੱਕੇ ਝੋਨੇ 'ਤੇ ਕਪਾਹ ਨੂੰ ਵਾਇਰਸ ਨਾਲ ਹੋ ਚੁੱਕੀ ਖ਼ਰਾਬੀ ਦਾ ਹਰਜਾਨਾ ਵੀ ਸਰਕਾਰ ਕਿਸਾਨਾਂ ਨੂੰ ਜਲਦ ਦੇਵੇ। ਇਸ ਮੌਕੇ ਉਨ੍ਹਾਂ ਜ਼ੀਰਾ ਦੇ ਨਾਲ ਲੱਗਦੀ ਮਾਲਬਰੋਸ ਸ਼ਰਾਬ ਫੈਕਟਰੀ ਦੇ ਬਾਹਰ ਲੱਗੇ ਪੱਕੇ ਮੋਰਚੇ ਦੀ ਗੱਲ ਵੀ ਕੀਤੀ ਕਿਹਾ ਸਰਕਾਰਾਂ ਦੀ ਮਿਲੀ ਭੁਗਤ ਕਾਰਨ ਕਿਸੇ ਵੀ ਵਿਅਕਤੀ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਇਸ ਲਈ ਜਦੋਂ ਤੱਕ ਸਰਕਾਰਾਂ ਹਰ ਇਕ ਨੂੰ ਇਨਸਾਫ਼ ਨਹੀਂ ਦੇਣਗੀਆਂ ਤੇ ਧਰਨੇ ਜਾਰੀ ਰਹਿਣਗੇ।