ਭੱਠਾ ਮਜਦੂਰਾਂ ਨੇ ਭੱਠਾ ਮਾਲਕਾਂ ਖਿਲਾਫ਼ ਕੀਤੀ ਨਾਅਰੇਬਾਜੀ - amritsar latest news
ਅੰਮ੍ਰਿਤਸਰ: ਪੰਜਾਬ ਭਰ ਵਿੱਚ ਜਿੱਥੇ ਵੱਖ ਵੱਖ ਜੱਥੇਬੰਦੀਆਂ ਸੰਘਰਸ਼ ਦੇ ਰਾਹ ’ਤੇ ਹਨ ਉੱਥੇ ਹੀ ਹੁਣ ਇਸ ਵਿੱਚ ਨਵਾਂ ਨਾਂ ਭੱਠਾ ਮਜਦੂਰਾਂ ਦਾ ਜੁੜ ਗਿਆ ਹੈ। ਜਿਨ੍ਹਾਂ ਵੱਲੋਂ ਮਜ਼ਦੂਰੀ ਰੇਟ ਨੂੰ ਲੈ ਕੇ ਭੱਠਾ ਮਾਲਕਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਲੇਬਰ ਵਿਭਾਗ ਵਲੋਂ ਭੱਠਾ ਤੇ ਕੰਮ ਕਰਨ ਵਾਲੇ ਮਜਦੂਰਾਂ ਲਈ ਲੋਡਿੰਗ ਅਨਲੋਡਿੰਗ ਦੇ ਪ੍ਰਤੀ 1000 ਇੱਟ 209 ਰੁਪਏ ਤੈਅ ਕੀਤੇ ਗਏ ਹਨ ਪਰ ਭੱਠਾ ਮਾਲਕਾਂ ਵਲੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ 140 ਰੁਪੈ ਰੇਟ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਇਸ ਰੋਸ ਵਜੋਂ 16 ਅਪ੍ਰੈਲ ਤੋਂ ਸੀਟੂ ਜੱਥੇਬੰਦੀ ਵਰਕਰਾਂ ਵਲੋਂ ਸੰਘਰਸ਼ ਜਾਰੀ ਹੈ ਅਤੇ ਸੁਣਵਾਈ ਨਾ ਹੋਣ ਤੇ 18 ਅਪ੍ਰੈਲ ਨੂੰ ਉਨ੍ਹਾਂ ਵਲੋਂ ਨੈਸ਼ਨਲ ਹਾਈਵੇ ਮਾਰਗ ਵੀ ਕੁਝ ਸਮੇਂ ਲਈ ਜਾਮ ਕੀਤਾ ਗਿਆ ਸੀ ਜਿਸ ਨੂੰ ਭਰੋਸਾ ਤੋਂ ਬਾਅਦ ਖੋਲ੍ਹ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭੱਠਾ ਮਜਦੂਰਾਂ ਨੂੰ ਲੇਬਰ ਵਿਭਾਗ ਵਲੋਂ ਤੈਅਸ਼ੁਦਾ ਲੇਬਰ ਰੇਟ ਨਹੀਂ ਮਿਲਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਫਿਲਹਾਲ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਨੇ 2 ਮਈ ਨੂੰ ਮੀਟਿੰਗ ਕਰ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।