ਲੱਖ ਰੁਪਏ ਕਾਰਨ ਹੋਈ ਕਿੰਡਨੈਪਿੰਗ ਪੁਲਿਸ ਨੇ ਮੌਕੇ ਉਤੇ ਕੀਤੀ ਕਾਰਵਾਈ - Ferozepu Kidnapping NEWS
ਫਿਰੋਜ਼ਪੁਰ ਦੇ ਪਿੰਡ ਅੱਕੂ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਪੁਲਿਸ ਨੇ ਬੜੀ ਮੁਸ਼ੱਕਤ ਕਰਕੇ ਅਗਵਾਕਾਰਾਂ ਦੇ ਕਬਜ਼ੇ ਚੋਂ ਇੱਕ ਬੰਦਾ ਛੁਡਾਇਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਅਗਵਾ ਹੋਏ ਵਿਅਕਤੀ ਬਿੰਦਰ ਸਿੰਘ ਨੇ ਦੱਸਿਆ ਕਿ ਉਹ ਪਟਰੋਲ ਪੰਪ ਤੋਂ ਤੇਲ ਪਵਾ ਰਿਹਾ ਸੀ ਕਿ ਅਚਾਨਕ ਉਥੇ ਕੁੱਝ ਲੋਕ ਆਏ। ਉਨ੍ਹਾਂ ਉਸ ਨੂੰ ਕਿਹਾ ਕਿ ਚੁੱਪ ਕਰ ਗੱਡੀ ਵਿੱਚ ਬੈਠ ਜਾ ਨਹੀਂ ਤਾਂ ਤੈਨੂੰ ਗੋਲੀ ਮਾਰ ਦਿਆਂਗੇ। ਜਦੋਂ ਇਸ ਗੱਲ ਦਾ ਪਤਾ ਪੁਲਿਸ ਨੂੰ ਲੱਗਿਆ ਤਾਂ ਪੁਲਿਸ ਪਿੰਡ ਪਹੁੰਚੀ ਤਾਂ ਉਨ੍ਹਾਂ ਲੋਕਾਂ ਵੱਲੋਂ ਪੁਲਿਸ ਨਾਲ ਵੀ ਹੱਥੋਪਾਈ ਕੀਤੀ ਗਈ ਜਿਸ ਤੋਂ ਬਾਅਦ ਭਾਰੀ ਪੁਲਿਸ ਬਲ ਬੁਲਾ ਬੜੀ ਮੁਸ਼ੱਕਤ ਕਰ ਪੁਲਿਸ ਨੇ ਅਗਵਾਕਾਰਾਂ ਦੇ ਕਬਜੇ ਚੋਂ ਬਿੰਦਰ ਸਿੰਘ ਨੂੰ ਛੁਡਾਇਆ।