ਕਿਸਾਨ ਧਰਨਿਆਂ 'ਚ ਪਹੁੰਚੀ ਸੇਵਾ ਲਈ ਪਹੁੰਚੀ 'ਖ਼ਾਲਸਾ ਏਡ' - Khalsa Aid reached in farmers' protest
ਹੁਸ਼ਿਆਰਪੁਰ: ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਹੁਸ਼ਿਆਰਪੁਰ ਟਾਂਡਾ ਰੋਡ 'ਤੇ ਸਥਿਤ ਲਾਚੋਵਾਲ ਟੋਲ ਪਲਾਜ਼ਾ 'ਤੇ ਕਿਸਾਨਾਂ ਨੇ ਚੱਕਾ ਜਾਮ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਲਗਾਏ ਧਰਨੇ ਵਿੱਚ ਖ਼ਾਲਸਾ ਏਡ ਸੰਸਥਾ ਨੇ ਵੀ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਖ਼ਾਲਸਾ ਏਡ ਦੇ ਵਲੰਟੀਅਰਾਂ ਨੇ ਚਾਹ, ਪਾਣੀ ਅਤੇ ਫ਼ਲਾਂ ਦੀ ਸੇਵਾ ਕੀਤੀ ਗਈ।