ਸਰਕਾਰ ਬੇ-ਖ਼ਬਰ, ਭਰਤੀ ਲਈ ਆਏ ਨੌਜਵਾਨਾਂ ਦੀ ਮਦਦ ਲਈ ਆਈ ਖ਼ਾਲਸਾ ਏਡ, ਵੇਖੋ ਵੀਡੀਓ
ਜਲੰਧਰ ਦੇ ਪੀਏਪੀ ਵਿਖੇ ਹਵਾਈ ਫ਼ੌਜ ਦੀ ਭਰਤੀ ਚੱਲ ਰਹੀ ਹੈ ਜਿਸ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਭਰਤੀ ਵਿੱਚ ਸ਼ਾਮਲ ਹੋਣ ਲਈ ਜਲੰਧਰ ਪੁੱਜੇ ਹਨ। ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਇਨ੍ਹਾਂ ਨੌਜਵਾਨਾਂ ਲਈ ਪ੍ਰਸ਼ਾਸਨ ਨੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ, ਨਾ ਹੀ ਕਿਸੇ ਲਈ ਖਾਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਾ ਹੀ ਕਿਸੇ ਲਈ ਰਹਿਣ ਤੇ ਸੌਣ ਦੀ ਵਿਵਸਥਾ ਕੀਤੀ ਗਈ ਹੈ। ਇਸ ਨੂੰ ਲੈ ਕੇ ਖ਼ਾਲਸਾ ਏਡ ਸੰਸਥਾ ਜਿਨ੍ਹਾਂ ਵੱਲੋਂ ਪਹਿਲਾਂ ਵੀ ਕਈ ਥਾਵਾਂ 'ਤੇ ਸਮਾਜ ਭਲਾਈ ਦੇ ਕੰਮ ਕੀਤੇ ਗਏ ਹਨ, ਉਨ੍ਹਾਂ ਵੱਲੋਂ ਇੱਥੇ ਵੀ ਲਗਾਤਾਰ ਦੂਜੇ ਦਿਨ ਭਰਤੀ ਲਈ ਆਏ ਨੌਜਵਾਨਾਂ ਦੇ ਲੰਗਰ ਅਤੇ ਪਾਣੀ ਦਾ ਖ਼ਾਸ ਪ੍ਰਬੰਧ ਕੀਤਾ। ਸੰਸਥਾ ਦੇ ਮੈਂਬਰ ਅਮਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਵੇਰੇ ਦਸ ਹਜ਼ਾਰ ਦੇ ਕਰੀਬ ਇਨ੍ਹਾਂ ਬੱਚਿਆਂ ਲਈ ਖਾਣ ਅਤੇ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਤੋਂ ਪਹਿਲਾਂ ਅੱਠ ਹਜ਼ਾਰ ਬੱਚਿਆਂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ।