ਪਾੜ ਨੂੰ ਪੂਰਨ ਲਈ 'ਖ਼ਾਲਸਾ ਏਡ' ਪਹੁੰਚੀ ਸੰਗਰੂਰ - sangrur
ਸੰਗਰੂਰ ਦੇ ਪਿੰਡ ਫੂਲਦ ਵਿੱਚ ਹੜ੍ਹ ਆਉਣ ਕਾਰਨ ਸਥਿਤੀ ਬੇਕਾਬੂ ਹੋ ਗਈ ਹੈ। ਹੁਣ ਪਿੰਡ ਵਾਲਿਆਂ ਦੀ ਮਦਦ ਲਈ ਖ਼ਾਲਸਾ ਏਡ ਦੇ ਵਲੰਟੀਅਰ ਸੰਗਰੂਰ ਪਹੁੰਚੇ ਹਨ। ਖਾਲਸਾ ਏਡ ਦੇ ਮੈਂਬਰ ਨੇ ਦੱਸਿਆ ਕਿ ਸੰਸਥਾ ਦੇ 200 ਦੇ ਕਰੀਬ ਵਲੰਟੀਅਰ ਪਿੰਡ ਵਾਲਿਆਂ ਦੀ ਮਦਦ ਲਈ ਇੱਥੇ ਆਏ ਹਨ। ਉਨ੍ਹਾਂ ਦੱਸਿਆ ਕਿ ਖ਼ਾਲਸਾ ਏਡ ਦੀ ਟੀਮ ਫ਼ੌਜ ਨਾਲ ਮਿਲ ਕੇ ਪਾੜ ਨੂੰ ਪੂਰਨ ਦਾ ਕੰਮ ਕਰ ਰਹੀ ਹੈ।