ਕੇਸ਼ਵ ਦੇ ਦੋਸਤ ਚੇਤਨ ਦੇ ਘਰ ਪਹੁੰਚੀ ਪੁਲਿਸ, ਘਰ ਨੂੰ ਲੱਗੇ ਦਿਖੇ ਜ਼ਿੰਦਰੇ ! - ਕੇਸ਼ਵ ਦੇ ਦੋਸਤ ਚੇਤਨ ਦੇ ਘਰ ’ਚ ਛਾਇਆ ਸੰਨਾਟਾ
ਬਠਿੰਡਾ: ਜ਼ਿਲ੍ਹੇ ਦੇ ਰਹਿਣ ਵਾਲੇ ਚਰਨਜੀਤ ਸਿੰਘ ਉਰਫ਼ ਚੇਤਨ ਸੰਧੂ ਦਾ ਨਾਮ ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਸ਼ਖ਼ਸ ਉੱਪਰ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਲੱਗੇ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਚੇਤਨ ਸੰਧੂ ਦੇ ਘਰ ਤੱਕ ਪਹੁੰਚ ਕੀਤੀ ਗਈ ਹੈ ਪਰ ਉਨ੍ਹਾਂ ਦੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦੇ ਘਰ ਦੇ ਨੇੜੇ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਕੁਝ ਪੁਲਿਸ ਮੁਲਾਜ਼ਮ ਉਨ੍ਹਾਂ ਕੋਲੋਂ ਉਸ ਬਾਰੇ ਪੁੱਛ ਰਹੇ ਸੀ ਜਦਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਬਾਰੇ ਕੁਝ ਵੀ ਪਤਾ ਨਹੀਂ ਕਿਉਂਕਿ ਉਹ ਕਿਸੇ ਹੋਰ ਪਿੰਡ ਤੋਂ ਉੱਥੇ ਮਜ਼ਦੂਰੀ ਕਰਨ ਲਈ ਆਏ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਕੇਸ਼ਵ ਅਤੇ ਹਰਕਮਲ ਰਾਣੂ ਨੂੰ ਹਿਰਾਸਤ ਵਿਚ ਲਿਆ ਦੱਸਿਆ ਹੈ। ਹੁਣ ਕੇਸ਼ਵ ਦਾ ਦੋਸਤ ਚੇਤਨ ਵੀ ਪੁਲਿਸ ਦੀ ਹਿਰਾਸਤ ਵਿਚ ਦੱਸਿਆ ਜਾ ਰਿਹਾ ਹੈ ਜਦਕਿ ਉਸਦੇ ਘਰ ਦਾ ਦਰਵਾਜ਼ਾ ਬੰਦ ਵਿਖਾਈ ਦੇ ਰਿਹਾ ਹੈ ਕੋਈ ਵੀ ਉਸਦੇ ਘਰ ਵਿੱਚ ਮੌਜੂਦ ਨਹੀਂ ਹੈ।