ਕਰਤਾਰਪੁਰ ਕੋਰੀਡੋਰ ਦਾ ਕੰਮ ਜਲਦ ਹੋਵੇਗਾ ਪੂਰਾ: ਸਿੰਗਲਾ - ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ
ਸੰਗਰੂਰ ਪੁਹੰਚੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਦੇਹਾਂਤ 'ਤੇ ਦੁੱਖ ਜਤਾਉਂਦੇ ਕਿਹਾ ਕਿ ਬੇਸ਼ਕ ਉਹ ਭਾਜਪਾ ਪਾਰਟੀ ਨਾਲ ਸਬੰਧਿਤ ਸਨ, ਪਰ ਆਪਣੇ ਚੰਗੇ ਸੁਭਾਅ ਤੇ ਕੰਮ ਕਾਜ ਕਾਰਨ ਉਨ੍ਹਾਂ ਦਾ ਸਨਮਾਨ ਹਰ ਪਾਰਟੀ ਦਾ ਨੇਤਾ ਕਰਦਾ ਹੈ। ਉੱਥੇ ਹੀ, ਕਰਤਾਰਪੁਰ ਲਾਂਘੇ 'ਤੇ ਬੋਲਦਿਆ ਸਿੰਗਲਾ ਨੇ ਕਿਹਾ ਕਿ ਪੰਜਾਬੀਆਂ ਦੀ ਸਾਲਾਂ ਤੋਂ ਕੀਤੀ ਜਾਂਦੀ ਮੰਗ ਤੇ ਅਰਦਾਸ ਪੂਰੀ ਹੋਈ ਹੈ, ਜਲਦ ਹੀ ਸਾਰਾ ਕੰਮ ਪੂਰਾ ਹੋ ਜਾਵੇਗਾ। ਘੱਗਰ ਦੇ ਹੋਏ ਨੁਕਸਾਨ ਤੋਂ ਬਾਅਦ ਜਾਰੀ ਰਾਸ਼ੀ ਨੂੰ ਲੈ ਕੇ ਅਤੇ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਇਸ ਉੱਤੇ ਪੂਰੀ ਨਜ਼ਰ ਬਣਾ ਕੇ ਬੈਠੀ ਹੈ ਤੇ ਮੁਆਵਜ਼ੇ ਦੀ ਜੋ ਰਿਪੋਰਟ ਮਿਲੇਗੀ ਉਸ ਦੇ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ।