ਕਰਨਬੀਰ ਨੇ ਦੂਜੀ ਵਾਰ UPSC ਦੀ ਪ੍ਰੀਖਿਆ ਕੀਤੀ ਪਾਸ, ਸੁਣੋ ਕਿਹੜੇ ਹਾਲਾਤਾਂ ਵਿੱਚੋਂ ਲੰਘ ਕੇ ਮੁਕਾਮ ਕੀਤਾ ਹਾਸਿਲ - passed the UPSC exam for the second time
ਅੰਮ੍ਰਿਤਸਰ: ਜ਼ਿਲ੍ਹੇ ਦੇ ਰਹਿਣ ਵਾਲੇ ਕਰਨਬੀਰ ਨੇ ਦੂਜੀ ਵਾਰ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਕਰਨਬੀਰ ਨੇ 2019 ਵਿੱਚ ਯੂਪੀਐਸਸੀ ਵਿੱਚ 807ਵਾਂ ਰੈਂਕ ਪ੍ਰਾਪਤ ਕਰਕੇ ਰੱਖਿਆ ਮੰਤਰਾਲੇ ਵਿੱਚ ਨੌਕਰੀ ਹਾਸਲ ਕੀਤੀ ਸੀ ਪਰ ਕਰਨਬੀਰ ਦਾ ਗ੍ਰੇਡ ਬੀ ਸੀ ਅਤੇ ਉਹ ਏ ਗ੍ਰੇਡ ਦੀ ਨੌਕਰੀ ਚਾਹੁੰਦਾ ਸੀ। ਇਸ ਲਈ ਕਰਨਬੀਰ ਨੇ ਦੁਬਾਰਾ ਯੂ.ਪੀ.ਐਸ.ਸੀ. ਦੀ ਤਿਆਰੀ ਕੀਤੀ ਅਤੇ ਹੁਣ ਉਹ UPSC ਵਿੱਚ 643ਵਾਂ ਰੈਂਕ ਪ੍ਰਾਪਤ ਕੀਤੇ ਹੈ ਅਤੇ ਹੁਣ ਉਹ IFS ਵਿੱਚ ਆਪਣੀਆਂ ਸੇਵਾਵਾਂ ਦੇਵੇਗਾ। ਕਰਨਬੀਰ ਦਾ ਕਹਿਣਾ ਹੈ ਕਿ ਉਹ ਜਨਮ ਤੋਂ ਹੀ ਇਸ ਬਿਮਾਰੀ ਤੋਂ ਪੀੜਤ ਹੈ ਅਤੇ ਉਸਦੀ ਮਾਂ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ, ਪਰ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਉਸਨੇ ਆਪਣੇ ਪੈਰ ਪਿੱਛੇ ਵੱਲ ਨਹੀਂ ਮੁੜਨ ਦਿੱਤੇ। ਅਤੇ ਅੱਜ ਉਸ ਨੇ ਆਪਣਾ ਇਹ ਮੁਕਾਮ ਹਾਸਲ ਕੀਤਾ। ਕਰਨਬੀਰ ਨੇ ਕਿਹਾ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਆਵੇ ਸਾਨੂੰ ਉਸਦਾ ਡਟ ਕੇ ਸਾਹਮਣ ਕਰਨਾ ਚਾਹੀਦਾ ਹੈ।