ਰੋਪੜ 'ਚ ਕੀਤਾ ਗਿਆ ਰੁਜ਼ਗਾਰ ਮੇਲੇ ਦਾ ਆਯੋਜਨ - punjab news
ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਰੋਪੜ ਵਿਖੇ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ 'ਚ ਨੌਕਰੀ ਹਾਸਲ ਕਰਨ ਦੇ ਲਈ 500 ਬੇਰੁਜ਼ਗਾਰ ਨੌਜਵਾਨ ਪੁੱਜੇ, ਜਿਨ੍ਹਾਂ ਵਿੱਚੋਂ ਲੱਗਭਗ 300 ਨੌਜਵਾਨਾਂ ਨੇ ਨੌਕਰੀ ਹਾਸਲ ਕੀਤੀ। ਇਸ ਮੇਲੇ ਨੂੰ ਲੈ ਕੇ ਨੌਜਵਾਨ ਕਾਫ਼ੀ ਉਤਸਾਹਿਤ ਨਜ਼ਰ ਆਏ। ਮੇਲੇ 'ਚ ਨੌਜਵਾਨਾਂ ਦਾ ਨੌਕਰੀ ਲਈ ਇੰਟਰਵਿਊ ਲੈਣ ਲਈ ਵੱਖ ਵੱਖ ਨਿਜੀ ਕੰਪਨੀਆਂ ਪਹੁੰਚਿਆਂ, ਜਿਨ੍ਹਾਂ ਵਲੋਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ।