ਪੰਜਾਬ

punjab

ETV Bharat / videos

ਕਾਂਗਰਸੀ ਵਿਧਾਇਕ ਨੇ ਠੇਕੇਦਾਰ ਦੇ ਸਿਰ 'ਤੇ ਮਾਰੀ ਜੁੱਤੀ, ਵੀਡੀਓ ਵਾਇਰਲ - ਠੰਡਲਾ ਸੀਟ ਤੋਂ ਕਾਂਗਰਸੀ ਵਿਧਾਇਕ ਵੀਰ ਸਿੰਘ ਭੂਰੀਵਾਲ

By

Published : Jun 2, 2022, 12:19 PM IST

ਝਾਬੂਆ: ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੀ ਠੰਡਲਾ ਸੀਟ ਤੋਂ ਕਾਂਗਰਸੀ ਵਿਧਾਇਕ ਵੀਰ ਸਿੰਘ ਭੂਰੀਵਾਲ ਦੀ ਗੁੰਡਾਗਰਦੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਵਿਧਾਇਕ ਟੂਟੀ ਵਾਟਰ ਸਕੀਮ ਤਹਿਤ ਟੈਂਕੀ ਬਣਾਉਣ ਵਾਲੇ ਠੇਕੇਦਾਰ ਨੂੰ ਜੁੱਤੀਆਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਪਿੰਡ ਕਚਲਦਾਰਾ ਦੀ ਦੱਸੀ ਜਾ ਰਹੀ ਹੈ। ਵਿਧਾਇਕ ਪਾਣੀ ਵਾਲੀ ਟੈਂਕੀ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਦੀ ਗੁਣਵੱਤਾ ਨੂੰ ਲੈ ਕੇ ਠੇਕੇਦਾਰ ਨਾਲ ਝੜਪ ਹੋ ਗਈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਵਿਧਾਇਕ ਅਤੇ ਠੇਕੇਦਾਰ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਵਿਧਾਇਕ ਵੀਰ ਸਿੰਘ ਭੂਰੀਵਾ ਠੇਕੇਦਾਰ 'ਤੇ ਜੁੱਤੀਆਂ ਦੀ ਵਰਖਾ ਕਰ ਰਹੇ ਹਨ।

ABOUT THE AUTHOR

...view details