NEET ਵਿੱਚੋਂ 77ਵਾਂ ਰੈਂਕ ਹਾਸਲ ਕਰਨ ਵਾਲੇ ਜਸ਼ਨ ਨਾਲ ਖ਼ਾਸ ਗੱਲਬਾਤ - daily news
ਪਟਿਆਲਾ ਦੇ ਜਸ਼ਨਪਾਲ ਸਿੰਘ ਨੇ NEET ਦੀ ਟੈਸਟ ਪਾਸ ਕਰ ਕੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਸ਼ਨ ਨੇ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ-ਨਾਲ ਦੇਸ਼ ਵਿੱਚੋਂ ਵੀ 77ਵਾਂ ਸਥਾਨ ਹਾਸਲ ਕਰ ਕੇ ਪਰਿਵਾਰ ਵਾਲਿਆ ਅਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ। ਜਸ਼ਨਪਾਲ ਦਾ ਕਹਿਣਾ ਹੈ ਕਿ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈ। ਜਸ਼ਨ ਦੀ ਇਸ ਸਫ਼ਲਤਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਵਧਾਈ ਦਿੱਤੀ ਹੈ।