ਜਮਹੂਰੀ ਕਿਸਾਨ ਸਭਾ ਵਲੋਂ ਕੱਢਿਆ ਗਿਆ ਰੋਸ ਮਾਰਚ, BDPO ਦੀ ਸਾੜੀ ਅਰਥੀ - Bhikhiwind bdpo
ਤਰਨਤਾਰਨ: ਜਮਹੂਰੀ ਕਿਸਾਨ ਸਭਾ ਵੱਲੋ ਭਿੱਖੀਵਿੰਡ ਦੇ ਬਜਾਰਾ ਵਿੱਚ ਰੋਸ ਮਾਰਚ ਕਰਕੇ ਬੀ.ਡੀ.ਪੀ.ਓ. ਭਿੱਖੀਵੰਡ ਦੀ ਅਰਥੀ ਸਾੜੀ ਗਈ। ਜਿਸ ਦੀ ਅਗਵਾਈ ਸਭਾ ਦੇ ਆਗੂ ਕਾਬਲ ਸਿੰਘ ਮਾੜੀ ਕੰਬੋਕੇ ਨੇ ਕੀਤੀ। ਇਸ ਮੌਕੇ ਬੋਲਦਿਆ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਕਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤਰਨ ਤਾਰਨ ਤੋਂ ਮੰਗ ਕਰਦਿਆ ਕਿਹਾ ਅਬਾਦਕਾਰ ਕਿਸਾਨਾ ਦਾ ਉਜਾੜਾ ਤੁਰੰਤ ਰੋਕਿਆ ਜਾਵੇ। ਨਾਲ ਹੀ ਉਨਾ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕਿਸਾਨ ਮਹਿੰਦਰ ਸਿੰਘ ਦਾ ਉਜਾੜਾ ਨਾ ਰੋਕਿਆ ਤਾਂ ਤਿੱਖਾ ਸ਼ੰਘਰਸ਼ ਕੀਤਾ ਜਾਵੇਗਾ।