13 April 1919: ਜਲ੍ਹਿਆਂਵਾਲਾ ਬਾਗ, ਜੋ ਬਿਆਨ ਕਰਦਾ ਭਾਰਤੀ ਸੁਤੰਤਰ ਅੰਦੋਲਨ ਦੀ ਕਹਾਣੀ - ਭਾਰਤੀ ਆਜ਼ਾਦੀ
ਚੰਡੀਗੜ੍ਹ: ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਨੂੰ ਪੂਰੇ ਤਰੀਕੇ ਨਾਲ ਸਫ਼ਲਤਾ ਵੱਲ ਲੈ ਜਾਉਣ ਲਈ ਜੇਕਰ ਕੋਈ ਇੱਕ ਪਲ ਜਾਂ ਘਟਨਾ ਹੈ ਤਾਂ ਉਹ ਹੈ 13 ਅਪ੍ਰੈਲ, 1919 ਨੂੰ ਵਾਪਰਿਆ ਜਲ੍ਹਿਆਂਵਾਲਾ ਬਾਗ ਖੂਨੀ ਸਾਕਾ। ਅੰਗਰੇਜ਼ਾਂ ਤੋਂ ਆਜ਼ਾਦੀ ਲਈ ਅਹਿੰਸਕ ਸੰਘਰਸ਼ ਦੀ ਇਸ ਇੱਕ ਘਟਨਾ ਵਿੱਚ ਬਹੁਤ ਸਾਰਾ ਖੂਨ ਵਹਾਇਆ ਗਿਆ ਤੇ ਖੂਨ ਨਾਲ ਭਿੱਜਿਆ ਫਰਸ਼ ਅਤੇ ਗੋਲੀਆਂ ਨਾਲ ਭਰੀਆਂ ਕੰਧਾਂ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਨੇਤਾਵਾਂ ਦੇ ਜ਼ਮੀਰ ਨੂੰ ਹਿਲਾ ਦਿੱਤਾ। ਆਓ ਜ਼ਰਾ ਰੁੱਕ ਕੇ ਅਸੀਂ ਉਨ੍ਹਾਂ ਨਿਰਦੋਸ਼ ਲੋਕਾਂ ਨੂੰ ਯਾਦ ਕਰੀਏ ਜਿਨ੍ਹਾਂ ਨੂੰ ਬ੍ਰਿਟਿਸ਼ ਤਾਨਾਸ਼ਾਹ ਨੇ ਮਾਰਿਆ ਸੀ ਅਤੇ ਜਾਣੋ ਇਸ ਪੂਰੀ ਘਟਨਾ ਬਾਰੇ।