Jalandhar:ਭੇਦਭਰੇ ਹਲਾਤਾਂ 'ਚ ਮਹਿਲਾ ਅਤੇ ਬੱਚੀ ਦੀ ਹੋਈ ਮੌਤ - Fight
ਜਲੰਧਰ:ਕਸਬਾ ਨਕੋਦਰ ਦੇ ਪਿੰਡ ਉੱਗੀ ਵਿਖੇ ਇਕ ਮਹਿਲਾ ਅਤੇ ਉਸ ਦੀ ਚਾਰ ਸਾਲ ਦੀ ਬੱਚੀ ਨੂੰ ਕਰੰਟ ਲੱਗਣ ਨਾਲ ਮੌਤ (Death) ਹੋ ਗਈ ਹੈ।ਮਹਿਲਾ ਦੇ ਵਿਆਹ ਨੂੰ ਛੇ ਸਾਲ ਹੋਏ ਸਨ।ਉਸਦਾ ਆਪਣੇ ਪਤੀ ਸੋਨੂੰ ਨਾਲ ਝਗੜਾ ਰਹਿੰਦਾ ਸੀ।ਮਹਿਲਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸ਼ਾਲੂ ਦੇ ਸੁਹਰੇ ਵਾਲੇ ਅਕਸਰ ਉਸ ਨੂੰ ਤੰਗ ਕਰਦੇ ਸੀ।ਜਿਸ ਕਰਕੇ ਘਰ ਵਿੱਚ ਲੜਾਈ (Fight) ਰਹਿੰਦੀ ਸੀ।ਜਾਂਚ ਅਧਿਕਾਰੀ ਸਾਹਿਲ ਚੌਧਰੀ ਦਾ ਕਹਿਣਾ ਹੈ ਕਿ ਦੋਨਾਂ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਅਤੇ ਫਿਲਹਾਲ ਦੋਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤਾ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।