ਹੈਰੋਇਨ ਤੇ ਲੁੱਟ ਦੇ ਮੋਬਾਇਲਾਂ ਸਮੇਤ ਤਸਕਰ ਗ੍ਰਿਫਤਾਰ - ਸੂਬੇ ਵਿੱਚ ਨਸ਼ਾ ਵਧਦਾ ਜਾ ਰਿਹਾ
ਜਲੰਧਰ: ਸੂਬੇ ਵਿੱਚ ਨਸ਼ਾ ਵਧਦਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ ਲੁੱਟ ਖੋਹ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਜਲੰਧਰ ਪੁਲਿਸ ਨੇ ਇਕ ਡਰੱਗ ਤਸਕਰ ਗੈਂਗ ਦੇ ਇੱਕ ਮੈਂਬਰ ਨੂੰ 15 ਗ੍ਰਾਮ ਸਮੈਕ ਅਤੇ ਆਮ ਲੋਕਾਂ ਕੋਲੋਂ ਲੁੱਟੇ ਹੋਏ 27 ਮੋਬਾਇਲ ਬਰਾਮਦ ਕੀਤੇ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀਪੀ ਜਲੰਧਰ ਜੇ ਐਸ ਤੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਇਹ ਸੂਚਨਾ ਮਿਲੀ ਸੀ ਕਿ ਸੌਰਭ ਨਾਮ ਦਾ ਇੱਕ ਨੌਜਵਾਨ ਜੋ ਜਲੰਧਰ ਦੇ ਰਾਜ ਨਗਰ ਦਾ ਰਹਿਣ ਵਾਲਾ ਹੈ ਇਲਾਕੇ ਅਤੇ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਨਸ਼ਾ ਸਪਲਾਈ ਦਾ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਨੂੰ ਗਿ੍ਫ਼ਤਾਰ ਕਰ ਉਸ ਕੋਲੋਂ ਪੰਦਰਾਂ ਗ੍ਰਾਮ ਸਮੈਕ ਅਤੇ 27 ਆਮ ਲੋਕਾਂ ਕੋਲੋਂ ਲੁੱਟੇ ਹੋਏ ਮੋਬਾਇਲ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਮੁਲਜ਼ਮ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਵਿੱਚ ਨਾਮਜ਼ਦ ਦੱਸਿਆ ਜਾ ਰਿਹਾ ਹੈ ਅਤੇ ਉਸਦੇ ਨਸ਼ਾ ਤਸਰਕਾਂ ਨਾਲ ਤਾਰ ਜੁੜੇ ਦੱਸੇ ਜਾ ਰਹੇ ਹਨ। ਪੁਲਿਸ ਨੇ ਜਾਂਚ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਗਈ ਹੈ।