ਮੰਤਰੀ ਖ਼ਿਲਾਫ਼ CM ਮਾਨ ਦੀ ਕਾਰਵਾਈ ’ਤੇ ਆਪ MLA ਦਾ ਵੱਡਾ ਬਿਆਨ, ਕਿਹਾ... - ਆਪ MLA ਦਾ ਵੱਡਾ ਬਿਆਨ
ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਕੀਤੀ ਕਾਰਵਾਈ ਤੋਂ ਬਾਅਦ ਜਲੰਧਰ ਤੋਂ ਆਪ ਵਿਧਾਇਕ ਦਾ ਬਿਆਨ ਸਾਹਮਣੇ ਆਇਆ ਹੈ। ਆਪ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਸ ਅਨੁਸਾਰ ਜੋ ਵੀ ਕੋਈ ਲੀਡਰ ਭਾਵੇਂ ਉਹ ਆਪ ਦਾ ਮੰਤਰੀ ਹੀ ਕਿਉਂ ਨਾ ਹੋਵੇ ਉਸ ਖ਼ਿਲਾਫ਼ ਕਾਰਵਾਈ ਕਰਨਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਉਹ ਇਸ ਫੈਸਲੇ ਨੂੰ ਲੈਕੇ ਸਰਕਾਰ ਦੇ ਨਾਲ ਹਨ। ਇਸ ਦੇ ਨਾਲ ਹੀ, ਉਨ੍ਹਾਂ ਕਿਹਾ ਕਿ ਕਾਫੀ ਹੱਦ ਤੱਕ ਭ੍ਰਿਸ਼ਟਾਚਾਰ ਉੱਪਰ ਨਕੇਲ ਕਸੀ ਜਾ ਚੁੱਕੀ ਸੀ ਅਤੇ ਜੇ ਰਹਿੰਦਾ ਹੋਵੇਗਾ, ਤਾਂ ਇਸ ਫੈਸਲੇ ਨਾਲ ਇਸ ਨੂੰ ਹੋਰ ਠੱਲ੍ਹ ਪਵੇਗੀ।