Jalandhar:ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਵੱਡੀ ਖੇਪ ਬਰਾਮਦ - Excise Departmen
ਜਲੰਧਰ:ਮਕਸੂਦਾਂ ਅਤੇ ਆਦਮਪੁਰ ਇਲਾਕੇ ਵਿਚ ਚੰਡੀਗੜ੍ਹ ਤੋਂ ਆਈ ਆਬਕਾਰੀ ਵਿਭਾਗ (Excise Department) ਦੀ ਟੀਮ ਨੇ ਜਲੰਧਰ ਪੁਲਿਸ ਨਾਲ ਮਿਲ ਕੇ ਇਕ ਸੰਯੁਕਤ ਓਪਰੇਸ਼ਨ ਕੀਤਾ। ਦੇਰ ਰਾਤ ਤੱਕ ਚੱਲੇ ਇਸ ਓਪਰੇਸ਼ਨ ਵਿਚ ਆਬਕਾਰੀ ਵਿਭਾਗ ਦੀ ਟੀਮ ਨੇ ਜਾਅਲੀ ਸ਼ਰਾਬ (Counterfeit Alcohol)ਬਣਾਉਣ ਅਤੇ ਉਸਦੀ ਪੈਕਿੰਗ ਕਰਨ ਦਾ ਸਮਾਨ ਬਰਾਮਦ ਕੀਤਾ।ਆਬਕਾਰੀ ਅਧਿਕਾਰੀ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਰੇਡ ਦੌਰਾਨ 6 ਬੋਰੀਆਂ ਸ਼ਰਾਬ ਦੇ ਢੱਕਨ, 11 ਹਜ਼ਾਰ ਖਾਲੀ ਬੋਤਲਾਂ ਅਤੇ ਚਾਰ ਹਜ਼ਾਰ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆ ਹਨ।ਆਬਕਾਰੀ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।